(ਕੂਝ ਸੋਚੀਏ ਤੇ ਵਿਚਾਰੀਏ )


This poem is about the ultimate reality of life that remains neglected. We forget to invoke the blessings of God every day due to our hectic schedule irrespective of the fact that God has bestowed all His blessings on all of us.

 

         (ਕੂਝ ਸੋਚੀਏ ਤੇ  ਵਿਚਾਰੀਏ )


ਇਹ ਦੁਨੀਆਂ ਰੈਣ ਬਸੇਰਾ !

ਐਥੇ ਕੋਈ ਨਹੀਂ ਤੇਰਾ !

ਆਪਣਾ ਆਪਣਾ ਕਹਿ ਕਹਿ ਕੇ

ਜ਼ਿੰਦਗੀ ਸਾਰੀ ਗਵਾਈ   !

ਮਾਲਕ ਦਾ ਨਾਂ, ਨਾ ਲਿਆ ਬੰਦਿਆਂ  

ਇਹ ਕਿੱਦਾਂ  ਜ਼ਿੰਦਗੀ ਬਿਤਾਈ !!

 

 

ਔਕਾਤ , ਔਕਾਤ ਨੂੰ ਰੋਂਦਾ   ;

ਕੀ ਤੇਰੀ ਔਕਾਤ ਹੈ ,

ਔਕਾਤ ਦੇ ਪਿੱਛੇ ਜ਼ਿੰਦਾ   , 

ਔਕਾਤ ਦੇ ਪਿੱਛੇ ਮਰਦਾ   !

ਔਕਾਤ ਬਣਾਂਦੇ ਬਣਾਂਦੇ 

ਸਾਰੀ ਜ਼ਿੰਦਗੀ ਬਿਤਾਂਦਾ   !!

ਮਿੱਟੀ ਵਿਚ ਕਿਸੱ ਪਲ  ਮਿਲ ਜਾਣਾ !

ਕਿਸੇ ਨੇ ਨਹੀਂ ਤੈਨੂੰ ਪੂੱਛਣ ਆਉਣਾ !!

 

ਫਿਰ ਕਿਸ ਔਕਾਤ ਦੀ ਦੁਹਾਈ !

ਆਪਣੀ ਸਾਰੀ ਜ਼ਿੰਦਗੀ ਬਿਤਾਈ !!

                  

ਰੱਬ ਦਾ ਨਾਂ ਹੈ,

     ਸੂਖ ਦਾ ਸਾਗਰ !

ਅਨਮੋਲ ਨਾਂ ਨਾਲ ,

       ਭਰ ਲੈ ਗਾਗਰ !!

 

ਦੁਨੀਆਂ ਆਪਣਾ ਕਹਿੰਦੀ

ਜੱਦ ਤੱਕ ਚਮੜੀ ਕੰਮ ਦੀ ਰਹਿੰਦੀ ਹੈ !!

 

ਨਾਂ ਤੂੰ ਕਿਸੇ ਦਾ, ਨਾਂ ਕੋਈ ਤੇਰਾ !

ਇਹ ਦੁਨੀਆਂ ਹੈ ਕਰਮਾਂ ਦਾ ਖੇੜਾ !!

 

ਚੱਲ ਚੰਗੇ ਕਰਮ ਕਮਾ ਲਈਏ !

ਕੂਝ  ਆਪਣੇ ਹਿੱਸੇ ਪਾ ਲਈਏ !

 

ਮਾਲਕ ਨੂੰ ਮੂੰਹ ਦਿਖਾਨਾ !

ਅੱਜ ਆਉਣਾ ਤੇ , ਕੱਲ ਚਲੇ ਜਾਣਾ !!

 

                                                                        ਅਲਕਾ ਨਿਝਾਵਨ ਦੇ ਵਿਚਾਰ

 

 

 

 

Comments

Popular posts from this blog

ABOUT ME

MY RECOLLECTIONS